Mayank agarwal: Cricket News & Match Updates
ਰਾਹੁਲ-ਮਯੰਕ ਦੀ ਸ਼ਾਨਦਾਰ ਪਾਰੀਆਂ ਦੇ ਬਾਵਜੂਦ ਪੰਜਾਬ ਨੇ ਗੁਆਇਆ ਮੈਚ, ਹੁਣ ਹਰ ਮੈਚ ਵਿਚ 'ਕਰੋ ਜਾਂ ਮਰੋ'
ਕਿੰਗਜ਼ ਇਲੈਵਨ ਪੰਜਾਬ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਅਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਵਿੱਚ ਸ਼ਨੀਵਾਰ ਦੀ ਦੁਪਹਿਰ ਨੂੰ ਖੇਡੇ ਗਏ ਰੋਮਾਂਚਕ ਮੁਕਾਬਲੇ ਵਿਚ ਪੰਜਾਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ. ਕੇਕੇਆੜ ਨੇ ਪੰਜਾਬ ਨੂੰ ਇਸ ਮੁਕਾਬਲੇ ਵਿਚ 2 ਦੌੜਾਂ ਨਾਲ ਹਰਾ ਦਿੱਤਾ. ਇਸ ਹਾਰ ਦੇ ਨਾਲ ਪੰਜਾਬ ਦੀ ਪਲੇਆੱਫ ਵਿਚ ਪਹੁੰਚਣ ਦੀ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ ਤੇ ਹੁਣ ਕੇ ਐਲ ਰਾਹੁਲ ਦੀ ਟੀਮ ਨੂੰ ਆਪਣਾ ਹਰ ਮੈਚ ਜਿੱਤਣਾ ਹੋਵੇਗਾ. ਹਾਲਾਂਕਿ, ਜੇਕਰ ਪੰਜਾਬ ਤੇ ਕੇਕੇਆਰ ਵਿਚਕਾਰ ਖੇਡੇ ਗਏ ਮੈਚ ਦੀ ਗੱਲ ਕਰੀਏ ਤਾਂ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਆਖਰੀ ਤਿੰਨ ਓਵਰਾਂ ਵਿਚ ਬੱਲੇਬਾਜਾਂ ਦੇ ਖਰਾਬ ਪ੍ਰਦਰਸ਼ਨ ਕਰਕੇ ਟੀਮ ਨੂੰ ਦੋ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ.
ਪੰਜਾਬ ਦੇ ਗੇਂਦਬਾਜਾਂ ਨੇ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਕੋਲਕਾਤਾ ਨੂੰ ਸਿਰਫ 164 ਦੇ ਸਕੋਰ ਤੇ ਰੋਕ ਦਿੱਤਾ. ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਨੇ ਲਾਜਵਾਬ ਸ਼ੁਰੂਆਤ ਕੀਤੀ ਤੇ ਮਯੰਕ ਅਗਰਵਾਲ ਤੇ ਕੇ ਐਲ ਰਾਹੁਲ ਦੀ ਸਲਾਮੀ ਜੋੜੀ ਨੇ ਇਕ ਵਾਰ ਫਿਰ ਧਮਾਕੇਦਾਰ ਸ਼ੁਰੂਆਤ ਕਰਦੇ ਹੋਏ ਪਹਿਲੇ ਵਿਕਟ ਲਈ 115 ਦੌੜਾਂ ਜੋੜੀਆਂ. ਇਕ ਸਮੇਂ ਪੰਜਾਬ ਦੀ ਟੀਮ ਇਸ ਟੀਚੇ ਨੂੰ ਆਰਾਮ ਨਾਲ ਹਾਸਲ ਕਰਦੇ ਹੋਏ ਦਿਖਾਈ ਦੇ ਰਹੀ ਸੀ, ਪਰ ਅਚਾਨਕ ਹੀ ਵਿਕਟਾਂ ਦੇ ਪਤਝੜ ਨੇ ਪੰਜਾਬ ਤੋਂ ਜਿੱਤ ਨੂੰ ਦੂਰ ਕਰ ਦਿੱਤਾ. ਪੰਜਾਬ ਲਈ ਕਪਤਾਨ ਕੇ ਐਲ ਰਾਹੁਲ ਨੇ 74 ਦੌੜਾਂ ਦੀ ਪਾਰੀ ਖੇਡੀ ਅਤੇ ਸਲਾਮੀ ਬੱਲੇਬਾਜ ਮਯੰਕ ਅਗਰਵਾਲ ਨੇ 56 ਦੌੜਾਂ ਬਣਾਈਆਂ. Read More...