Punjabi cricket news: Cricket News & Match Updates
ਇਹ ਹਨ 2 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਮੁਜੀਬ ਉਰ ਰਹਿਮਾਨ ਬੀਬੀਐਲ ਤੋਂ ਹੋਇਆ ਬਾਹਰ
Top-5 Cricket News of the Day : 2 ਜਨਵਰੀ ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. ਕ੍ਰਿਕਟ ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਦੌਰੇ 'ਤੇ ਖੇਡੀ ਜਾਣ ਵਾਲੀ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਆਪਣੇ ਨਵੇਂ ਖਿਡਾਰੀਆਂ ਦੀ ਚੋਣ ਕਰ ਲਈ ਹੈ। ਇਸ 14 ਮੈਂਬਰੀ ਟੀਮ 'ਚ 7 ਅਨਕੈਪਡ ਖਿਡਾਰੀ ਹਨ ਜੋ ਮਜ਼ਬੂਤ ਕੀਵੀ ਟੀਮ ਦੇ ਖਿਲਾਫ ਟੈਸਟ 'ਚ ਨਜ਼ਰ ਆਉਣਗੇ। ਦੱਖਣੀ ਅਫਰੀਕਾ ਨੇ ਇਹ ਫੈਸਲਾ SA 20 ਲੀਗ ਕਾਰਨ ਲਿਆ ਹੈ ਅਤੇ ਜਿਸ ਸਮੇਂ ਇਹ ਟੈਸਟ ਸੀਰੀਜ਼ ਖੇਡੀ ਜਾਵੇਗੀ, ਉਸ ਸਮੇਂ SA 20 ਟੂਰਨਾਮੈਂਟ ਵੀ ਚੱਲੇਗਾ ਅਤੇ ਇਹੀ ਕਾਰਨ ਹੈ ਕਿ ਦੱਖਣੀ ਅਫਰੀਕਾ ਨੇ ਆਪਣੇ ਸਟਾਰ ਖਿਡਾਰੀਆਂ ਨੂੰ ਇੱਥੇ ਨਾ ਭੇਜਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੇ ਇਸ ਫੈਸਲੇ ਦੀ ਕਾਫੀ ਆਲੋਚਨਾ ਹੋ ਰਹੀ ਹੈ ਅਤੇ ਇਸ ਦੌਰਾਨ ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾ ਨੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। Read More...