Mohammed shami: Cricket News & Match Updates
'ਟਰੋਲ ਕਰਨ ਵਾਲੇ ਅਸਲ ਭਾਰਤੀ ਨਹੀਂ ਹਨ', ਮੁਹੰਮਦ ਸ਼ਮੀ ਨੇ ਕਈ ਮਹੀਨਿਆਂ ਬਾਅਦ ਤੋੜੀ ਚੁੱਪ
ਟੀ-20 ਵਿਸ਼ਵ ਕੱਪ 2021 'ਚ ਪਾਕਿਸਤਾਨ ਦੇ ਖਿਲਾਫ ਭਾਰਤ ਦੀ 10 ਵਿਕਟਾਂ ਦੀ ਹਾਰ ਤੋਂ ਬਾਅਦ ਮੁਹੰਮਦ ਸ਼ਮੀ ਨੂੰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਆਪਣੇ ਪ੍ਰਸ਼ੰਸਕਾਂ ਦੁਆਰਾ ਬਹੁਤ ਜ਼ਿਆਦਾ ਟ੍ਰੋਲ ਕੀਤਾ ਗਿਆ ਸੀ। ਸ਼ਮੀ ਨੇ 24 ਅਕਤੂਬਰ ਨੂੰ ਦੁਬਈ 'ਚ ਖੇਡੇ ਗਏ ਮੈਚ 'ਚ ਪਾਕਿਸਤਾਨ ਖਿਲਾਫ 3.5 ਓਵਰਾਂ 'ਚ 43 ਦੌੜਾਂ ਦਿੱਤੀਆਂ ਸਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਕੋਈ ਵਿਕਟ ਵੀ ਨਹੀਂ ਮਿਲੀ ਸੀ। ਇਨ੍ਹਾਂ ਅੰਕੜਿਆਂ ਨੂੰ ਦੇਖਣ ਤੋਂ ਬਾਅਦ ਸ਼ਮੀ ਪ੍ਰਸ਼ੰਸਕਾਂ ਦੇ ਨਿਸ਼ਾਨੇ 'ਤੇ ਸਨ, ਇਸ ਦੌਰਾਨ ਸ਼ਮੀ ਨੇ ਕੁਝ ਨਹੀਂ ਕਿਹਾ ਪਰ ਹੁਣ ਸ਼ਮੀ ਨੇ ਇਸ ਮਾਮਲੇ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ।
ਸ਼ਮੀ ਨੇ ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦੇ ਹੋਏ ਕਿਹਾ, ''ਇਸ ਤਰ੍ਹਾਂ ਦੀ ਸੋਚ ਦਾ ਕੋਈ ਇਲਾਜ ਨਹੀਂ ਹੈ। ਟ੍ਰੋਲਰ (ਧਰਮ 'ਤੇ) ਨਾ ਤਾਂ ਅਸਲੀ ਪ੍ਰਸ਼ੰਸਕ ਹਨ ਅਤੇ ਨਾ ਹੀ ਅਸਲੀ ਭਾਰਤੀ। ਜੇਕਰ ਤੁਸੀਂ ਕਿਸੇ ਖਿਡਾਰੀ ਨੂੰ ਹੀਰੋ ਮੰਨਦੇ ਹੋ ਅਤੇ ਫਿਰ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹੋ। ਤੁਸੀਂ ਭਾਰਤ ਪੱਖੀ ਨਹੀਂ ਹੋ ਅਤੇ ਮੈਨੂੰ ਲੱਗਦਾ ਹੈ ਕਿ ਅਜਿਹੇ ਲੋਕਾਂ ਦੁਆਰਾ ਕੀਤੀਆਂ ਟਿੱਪਣੀਆਂ ਨਾਲ ਕਿਸੇ ਨੂੰ ਠੇਸ ਨਹੀਂ ਪਹੁੰਚਾਈ ਜਾਣੀ ਚਾਹੀਦੀ।" Read More...