James neesham: Cricket News & Match Updates
IPL 2020: KXIP ਦੇ ਆੱਲਰਾਉਂਡਰ ਜਿੰਮੀ ਨੀਸ਼ਮ ਦਾ ਮਜ਼ੇਦਾਰ ਇੰਟਰਵਿਉ, ਰੈਪਿਡ ਫਾਇਰ ਅੰਦਾਜ਼ ਵਿਚ ਦਿੱਤਾ ਕਈ ਸਵਾਲਾਂ ਦਾ ਜਵਾਬ (VIDEO)
ਆਈਪੀਐਲ ਦੇ 13ਵੇਂ ਸੀਜ਼ਨ ਵਿਚ ਕਿੰਗਜ਼ ਇਲੈਵਨ ਪੰਜਾਬ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਹੈ. ਦਿੱਲੀ ਕੈਿਪਟਲਸ ਦੇ ਖਿਲਾਫ ਸੁਪਰ ਓਵਰ ਵਿਚ ਮਿਲੀ ਹਾਰ ਤੋਂ ਬਾਅਦ ਇਸ ਟੀਮ ਨੇ ਕੇ ਐਲ ਰਾਹੁਲ ਦੀ ਕਪਤਾਨੀ ਵਿਚ ਸ਼ਾਨਦਾਰ ਵਾਪਸੀ ਕਰਦੇ ਹੋਏ ਰਾਇਲ ਚੈਲੇਂਜ਼ਰਜ਼ ਨੂੰ ਹਰਾ ਕੇ ਇਹ ਐਲਾਨ ਕਰ ਦਿੱਤਾ ਹੈ ਕਿ ਇਸ ਵਾਰ ਟੀਮ ਸਿਰਫ ਪਲੇਆੱਫ ਨਹੀਂ ਬਲਕਿ ਟਰਾਫੀ ਜਿੱਤਣ ਦੇ ਇਰਾਦੇ ਨਾਲ ਇਸ ਸੀਜ਼ਨ ਵਿਚ ਉਤਰੀ ਹੈ. ਇਸ ਵਾਰ ਟੀਮ ਦਾ ਸੰਤੁਲਨ ਵੀ ਸ਼ਾਨਦਾਰ ਨਜ਼ਰ ਆ ਰਿਹਾ ਹੈ. ਬੈਂਗਲੌਰ ਦੇ ਖਿਲਾਫ ਮੈਚ ਵਿਚ ਪੰਜਾਬ ਨੇ ਨਿਉਜ਼ੀਲੈਂਡ ਦੇ ਆੱਲਰਾਉਂਡਰ ਜ਼ੇਮਸ ਨੀਸ਼ਮ ਨੂੰ ਸ਼ਾਮਿਲ ਕੀਤਾ ਸੀ ਅਤੇ ਉਹਨਾਂ ਨੇ ਆਪਣੀ ਟੀਮ ਲਈ ਗੇਂਦਬਾਜ਼ੀ ਵਿਚ ਅਹਿਮ ਯੋਗਦਾਨ ਵੀ ਦਿੱਤਾ.ਇਸ ਸੀਜ਼ਨ ਵਿਚ ਨੀਸ਼ਮ ਪੰਜਾਬ ਦੇ ਲਈ ਮਹੱਤਵਪੂਰਨ ਖਿਡਾਰੀ ਹੋ ਸਕਦੇ ਹਨ. ਨੀਸ਼ਮ ਨੇ ਕਿੰਗਜ਼ ਇਲੈਵਨ ਪੰਜਾਬ ਦੇ ਆੱਫੀਸ਼ਿਅਲ ਡਿਜ਼ੀਟਲ ਕੰਟੇਂਟ ਪਾਰਟਨਰ cricketnmore.com ਨੂੰ ਇਕ ਸਪੈਸ਼ਲ ਇੰਟਰਵਿਉ ਦਿੱਤਾ ਤੇ ਉਸ ਵਿਚ ਉਹਨਾਂ ਨੇ ਰੈਪਿਡ ਫਾਇਰ ਰਾਉਂਡ ਖੇਡਦੇ ਹੋਏ ਕਈ ਸਵਾਲਾਂ ਦਾ ਜਵਾਬ ਦਿੱਤਾ.
ਪੰਜਾਬ ਦੇ ਇਸ ਆੱਲਰਾਉਂਡਰ ਨੂੰ ਜਦੋਂ ਪੁੱਛਿਆ ਗਿਆ ਕਿ ਆਈਪੀਐਲ ਦੇ ਵਿਚ ਉਹਨਾਂ ਦੀ ਸਭ ਤੋਂ ਪਸੰਦੀਦਾ ਯਾਦ ਕਿਹੜ੍ਹੀ ਹੈ ? ਇਸ ਸਵਾਲ ਦੇ ਜਵਾਬ ਵਿਚ ਨੀਸ਼ਮ ਨੇ ਕਿਹਾ ਕਿ ਉਹਨਾਂ ਲਈ ਆਈਪੀਐਲ ਦੀ ਸਭ ਤੋਂ ਸੋਹਣੀ ਤੇ ਪਸੰਦੀਦਾ ਯਾਦ ਬ੍ਰੈਂਡਨ ਮੈਕੁਲਮ ਦੀ ਆਈਪੀਐਲ ਦੀ ਸ਼ੁਰੂਆਤ ਵਿਚ ਖੇਡੀ ਗਈ ਪਾਰੀ ਸੀ ਜਿਸ ਵਿਚ ਉਹਨਾਂ ਨੇ ਰਾਇਲ ਚੈਲੇਂਜ਼ਰਜ਼ ਦੇ ਖਿਲਾਫ 158 ਦੌੜ੍ਹਾਂ ਦੀ ਪਾਰੀ ਖੇਡੀ ਸੀ ਤੇ ਆਈਪੀਐਲ ਦਾ ਧਮਾਕੇਦਾਰ ਆਗਾਜ਼ ਕੀਤਾ ਸੀ. ਇਸ ਤੋਂ ਅਲਾਵਾ ਵੀ ਨੀਸ਼ਮ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ, ਆਉ ਦੇਖਦੇ ਹਾਂ ਕਿ ਨੀਸ਼ਮ ਨੇ ਰੈਪਿਡ ਫਾਇਰ ਰਾਉਂਡ ਵਿਚ ਕਿਹੜ੍ਹੇ-ਕਿਹੜ੍ਹੇ ਸਵਾਲਾਂ ਦੇ ਜਵਾਬ ਦਿੱਤੇ. Read More...